ਫਿਲੌਰ: ਗੁਰਾਇਆ ਪੁਲਿਸ ਨੇ ਗੁਰਾਇਆ ਵਿਖੇ ਨਾਕੇਬੰਦੀ ਦੌਰਾਨ ਦੋ ਵੱਖ ਵੱਖ ਮਾਮਲਿਆਂ ਚ ਇੱਕ ਨਸ਼ਾ ਤਸਕਰ ਅਤੇ ਦੋ ਲੁਟੇਰਿਆਂ ਨੂੰ ਕੀਤਾ ਗ੍ਰਿਫਤਾਰ
ਪ੍ਰੈਸ ਵਾਰਤਾ ਕਰਦੇ ਆਂ ਪੁਲਿਸ ਨੇ ਦੱਸਿਆ ਹੈ ਕਿ ਇੱਕ ਮਾਮਲੇ ਵਿੱਚ ਉਹਨਾਂ ਨੇ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਉੱਪਰ ਪਹਿਲਾਂ ਵੀ ਕਾਫੀ ਮਾਮਲੇ ਦਰਜ ਹੋ ਚੁੱਕੇ ਹਨ। ਤੇ ਦੂਜੇ ਮਾਮਲੇ ਵਿੱਚ ਉਹਨਾਂ ਨੇ ਦੋ ਲੁਟੇਰਿਆਂ ਨੂੰ ਗਿਰਫਤਾਰ ਕੀਤਾ ਸੀ ਤੇ ਉਹਨਾਂ ਦੇ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਪੰਜ ਲੁੱਟ ਕੀਤੇ ਮੋਬਾਇਲ ਫੋਨ ਅਤੇ ਲੁੱਟ ਦੌਰਾਨ ਵਰਤਿਆ ਦਾਤਰ ਬਰਾਮਦ ਹੋਇਆ ਹੈ।