ਬਠਿੰਡਾ: ਨਸ਼ਿਆਂ ਵਿਰੁੱਧ ਪਿੰਡਾਂ ਵਿੱਚ ਲੱਗੇ ਸ਼ਿਕਾਇਤ ਬਕਸੇ, ਪੁਲਿਸ ਦੀ ਸਖ਼ਤੀ ਤੇ ਸਰਚ ਆਪਰੇਸ਼ਨ ਜਾਰੀ
ਪੰਜਾਬ ਵਿੱਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿੰਡਾਂ 'ਚ ਸ਼ਿਕਾਇਤ ਬਕਸੇ ਲਗਾਏ ਗਏ ਹਨ। ਅਬਲੂ, ਘੁੰਮਣ ਕਲਾਂ, ਭੋਖੜਾ ਅਤੇ ਭੁੱਚੋ ਸਮੇਤ ਕਈ ਪਿੰਡਾਂ ਵਿੱਚ ਪੁਲਿਸ ਨੇ ਮੀਟਿੰਗਾਂ ਕੀਤੀਆਂ, ਸਰਚ ਆਪਰੇਸ਼ਨ ਚਲਾਏ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਹੈ। ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।