ਮੋਗਾ: ਸਦਰ ਪੁਲਿਸ ਨੇ ਪੈਟ੍ਰੋਲ ਪੰਪ ਦੇ ਦਫ਼ਤਰ ਤੋਂ ਚੋਰੀ ਕਰਨ ਦੇ ਆਰੋਪ ਵਿਚ ਇਕ ਵਿਅਕਤੀ ਤੇ ਕੀਤਾ ਮਾਮਲਾ ਦਰਜ
Moga, Moga | Apr 12, 2024 ਮੰਟੂ ਕੁਮਾਰ ਨਾਮ ਦੇ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਨੀਧਾਵਾਲਾ ਵਿੱਚ ਉਸ ਦੇ ਪੈਟ੍ਰੋਲ ਪੰਪ ਦੇ ਦਫ਼ਤਰ ਤੋਂ ਬੁੱਧਵਾਰ ਦੇਰ ਰਾਤ ਅਣਪਛਾਤਾ ਵਿਅਕਤੀ ਇਕ ਐਲਸੀਡੀ, ਕੰਪਿਊਟਰ, ਪ੍ਰਿੰਟਰ ਅਤੇ ਹੋਰ ਵੀ ਸਮਾਨ ਚੋਰੀ ਕਰਕੇ ਫਰਾਰ ਹੋ ਗਿਆ। ਪੁਲਿਸ ਵੱਲ ਮੰਟੂ ਕੁਮਾਰ ਦੇ ਬਿਆਨ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।