ਨਵਾਂਸ਼ਹਿਰ: ਅੱਜ ਲੱਗੇਗਾ 15ਵਾਂ ਮੁਫ਼ਤ ਅੱਖਾਂ ਦਾ ਆਪ੍ਰੇਸ਼ਨ ਕੈਂਪ
ਨਵਾਂਸ਼ਹਿਰ ਦੇ ਜੈਨ ਉਪਾਸਰਾ ਵਿਖੇ ਅੱਜ 15ਵਾਂ ਮੁਫ਼ਤ ਅੱਖਾਂ ਦਾ ਆਪ੍ਰੇਸ਼ਨ ਕੈਂਪ ਲੱਗ ਰਿਹਾ ਹੈ। ਸ਼ੰਕਰਾ ਆਈ ਹਸਪਤਾਲ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਲੋੜਵੰਦਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ। ਦਵਾਈਆਂ ਅਤੇ ਖਾਣ-ਪੀਣ ਦਾ ਪ੍ਰਬੰਧ ਜੈਨ ਸੇਵਾ ਸੰਘ ਵੱਲੋਂ ਕੀਤਾ ਜਾਵੇਗਾ।