ਸੰਗਰੂਰ: ਦੂਜੀਆਂ ਪਾਰਟੀਆਂ ਤੋਂ ਭਗੌੜੇ ਉਮੀਦਵਾਰ ਤੇ ਕਲਾਕਾਰਾਂ ਤੋਂ ਬਗ਼ੈਰ ਇਹਨਾਂ ਨੂੰ ਉਮੀਦਵਾਰ ਨਹੀਂ ਮਿਲ਼ ਰਿਹਾ: ਪਰਮਿੰਦਰ ਢੀਂਡਸਾ ਸਾਬਕਾ ਵਿੱਤ ਮੰਤਰੀ
ਅੱਜ ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਦੀ ਬਜਾਏ ਹੁਣ ਇਸ ਨੂੰ ਖ਼ਾਸ ਆਦਮੀ ਪਾਰਟੀ ਕਹਿਣਾ ਚਾਹੀਦਾ ਹੈ। ਦੂਜੀਆਂ ਪਾਰਟੀਆਂ ਤੋਂ ਭਗੌੜੇ ਉਮੀਦਵਾਰ, ਆਪਣੇ ਮੰਤਰੀ ਅਤੇ ਕਲਾਕਾਰਾਂ ਤੋਂ ਬਗ਼ੈਰ ਇਹਨਾਂ ਨੂੰ ਕੋਈ ਉਮੀਦਵਾਰ ਨਹੀਂ ਮਿਲ਼ ਰਿਹਾ। ਜ਼ਮੀਨੀ ਪੱਧਰ ਦੇ ਕੰਮ ਕਰਨ ਵਾਲੇ ਵਲੰਟੀਅਰਾਂ ਦੀ ਕੋਈ ਪੁੱਛ-ਪਰਤੀਤ ਨਹੀਂ ਹੋ ਰਹੀ।