ਸੰਗਰੂਰ: ਬੀੜ ਸੋਹੀਆਂ ਨੇੜੇ ਥਾਣਾ ਸਦਰ ਸੰਗਰੂਰ ਨੇ ਇਕ ਆਰੋਪੀ ਨੂੰ 5 ਗ੍ਰਾਮ ਹੈਰੋਇਨ, ਇਕ ਪਿਸਤੌਲ ਤੇ 3 ਜਿੰਦਾ ਕਾਰਤੂਸ ਬਰਾਮਦ ਕਰ ਕੀਤਾ ਗਿਰਫ਼ਤਾਰ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਦਰ ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਜਦੋਂ ਪੁਲੀਸ ਤੇ ਗਸਤ ਤੇ ਮੌਜੂਦ ਸੀ, ਤਾਂ ਮੁਖ਼ਬਰ ਖ਼ਾਸ ਦੀ ਇਤਲਾਹ ਤੇ ਪੁਲੀਸ ਨੇ ਬੀੜ ਸੋਹੀਆਂ ਨੇੜੇ ਨਾਕਾਬੰਦੀ ਦੌਰਾਨ ਇਕ ਆਰੋਪੀ ਨੂੰ ਗਿਰਫ਼ਤਾਰ ਕਰਕੇ ਉਸ ਕੋਲੋ 5 ਗ੍ਰਾਮ ਹੈਰੋਇਨ, ਇਕ ਪਿਸਤੌਲ ਅਤੇ 3 ਜਿੰਦਾ ਕਾਰਤੂਸ ਬਰਾਮਦ ਕੀਤੇ।