ਮਲੋਟ: ਡਾ. ਜਸਕਰਨ ਸਿੰਘ ਭੁੱਲਰ ਬਣੇ ਮਿਮਿਟ, ਮਲੋਟ ਦੇ ਡਾਇਰੈਕਟਰ
Malout, Muktsar | Nov 11, 2026 ਪੰਜਾਬ ਸਰਕਾਰ ਨੇ ਡਾ. ਜਸਕਰਨ ਸਿੰਘ ਭੁੱਲਰ ਨੂੰ ਮਿਮਿਟ, ਮਲੋਟ ਦੇ ਡਾਇਰੈਕਟਰ ਦਾ ਵਾਧੂ ਚਾਰਜ ਸੌਂਪਿਆ ਹੈ। ਡਾ. ਭੁੱਲਰ ਨੇ ਅਹੁਦਾ ਸੰਭਾਲਦਿਆਂ ਸਰਕਾਰ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੀ ਤਰੱਕੀ ਲਈ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਸਟਾਫ ਤੇ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ।