ਮੁਕਤਸਰ: ਲੰਬੀ ਪੁਲਿਸ ਨੇ ਨਜਾਇਜ਼ ਸ਼ਰਾਬ ਨਾਲ ਦੋ ਨੂੰ ਕੀਤਾ ਕਾਬੂ
ਲੰਬੀ ਦੀ ਪੁਲਿਸ ਨੇ ਮੁਖਬਰ ਦੀ ਸੂਚਨਾ ਤੇ ਆਧਾਰ ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਨਜਾਇਜ਼ ਸ਼ਰਾਬ ਦੀਆਂ 24 ਬੋਤਲਾਂ ਸਮੇਤ ਕਾਬੂ ਕੀਤਾ। ਪੁਲਿਸ ਨੇ ਇਹ ਜਾਣਕਾਰੀ ਦੁਪਹਿਰ 3 ਵਜੇ ਅਪਡੇਟ ਕੀਤੀ ਕਰਾਈਮ ਰਿਪੋਰਟ ਵਿੱਚ ਦਿੱਤੀ। ਹਵਲਦਾਰ ਅਮਨਦੀਪ ਕੁਮਾਰ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਗਏ ਸੁਰਜੀਤ ਸਿੰਘ ਅਤੇ ਨਾਤੂ ਸਿੰਘ ਨਿਵਾਸੀ ਪਿੰਡ ਤਰਮਾਲਾ ਦੇ ਖਿਲਾਫ ਐਕਸਾਇਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ