ਮੁਕਤਸਰ: ਹੁਣ ਸਰਪੰਚ, ਨੰਬਰਦਾਰ ਅਤੇ ਕੌਂਸਲਰ ਆਨਲਾਈਨ ਤਸਦੀਕ ਕਰਨਗੇ ਅਰਜੀਆਂ - ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼
ਮੁਕਤਸਰ ਵਿਖੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਨਵੀਂ ਪਹਿਲ ਕਦਮੀ ਅਨੁਸਾਰ ਹੁਣ ਸਰਪੰਚ, ਨੰਬਰਦਾਰ ਅਤੇ ਕੌਂਸਲਰ ਵੱਖ ਵੱਖ ਸਰਟੀਫਿਕੇਟ ਲਈ ਪ੍ਰਾਪਤ ਅਰਜੀਆਂ ਦੀ ਆਨਲਾਈਨ ਤਸਦੀਕ ਕਰਨਗੇ। ਇਸਦਾ ਉਦੇਸ਼ ਆਮ ਲੋਕਾਂ ਨੂੰ ਦਸਤਖਤ ਕਰਵਾਉਣ ਲਈ ਵਾਰ-ਵਾਰ ਲਗਾਏ ਜਾਣ ਵਾਲੇ ਗੇੜਿਆਂ ਤੋਂ ਛੁਟਕਾਰਾ ਦਵਾਉਣਾ ਹੈ। ਇਹ ਜਾਣਕਾਰੀ ਦੁਪਹਿਰ 2 ਵਜੇ ਲੋਕ ਸੰਪਰਕ ਅਧਿਕਾਰੀ ਨੇ ਜਾਰੀ ਪ੍ਰੈਸ ਨੋਟ ਵਿੱਚ ਦਿੱਤੀ