ਬਠਿੰਡਾ: ਟਰੱਕ ਨਾਲ ਟਕਰਾਇਆ ਮੋਟਰਸਾਈਕਲ, 34 ਸਾਲਾ ਨੌਜਵਾਨ ਦੀ ਮੌਤ
ਬਠਿੰਡਾ-ਮਲੋਟ ਰੋਡ 'ਤੇ ਅੰਬੂਜਾ ਸੀਮਿੰਟ ਫੈਕਟਰੀ ਨੇੜੇ ਟਰੱਕ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਸਤਿੰਦਰਪਾਲ ਸਿੰਘ ਦੀ ਮੌਤ ਹੋ ਗਈ। ਸਹਾਰਾ ਜਨ ਸੇਵਾ ਦੀ ਟੀਮ ਨੇ ਮ੍ਰਿਤਕ ਦੇਹ ਨੂੰ ਮੋਰਚਰੀ ਵਿੱਚ ਰਖਵਾਇਆ ਹੈ। ਥਾਣਾ ਥਰਮਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।