ਆਨੰਦਪੁਰ ਸਾਹਿਬ: ਮੱਸੇਵਾਲ ਮੋੜ 'ਤੇ ਭਿਆਨਕ ਹਾਦਸਾ: ਬੇਕਾਬੂ ਟਰੈਕਟਰ ਬੱਸ ਨਾਲ ਟਕਰਾਇਆ
ਪਿੰਡ ਮੱਸੇਵਾਲ ਮੋੜ ਨਜ਼ਦੀਕ ਇੱਕ ਤੇਜ਼ ਰਫ਼ਤਾਰ ਟਰੈਕਟਰ ਡਿਵਾਈਡਰ ਟੱਪ ਕੇ ਪ੍ਰਾਈਵੇਟ ਬੱਸ ਨਾਲ ਟਕਰਾ ਗਿਆ। ਹਾਦਸੇ ਵਿੱਚ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ।