ਨਵਾਂਸ਼ਹਿਰ: ਨਵਾਂਸ਼ਹਿਰ ਦੀ ਸੋਸਾਇਟੀ ਨੇ ਲੁਧਿਆਣਾ ਦੇ ਆਸ਼ਰਮ ਵਿੱਚ ਲੋੜਵੰਦਾਂ ਦੀ ਕੀਤੀ ਮਦਦ
ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂਸ਼ਹਿਰ ਵੱਲੋਂ ਲੁਧਿਆਣਾ ਦੇ ਪਿੰਡ ਹਸਨਪੁਰ ਸਥਿਤ 'ਮਨੁੱਖਤਾ ਦੀ ਸੇਵਾ' ਆਸ਼ਰਮ ਵਿੱਚ ਬੈਂਚ, ਰਜਾਈਆਂ, ਕੰਬਲ, ਗੱਦੇ ਅਤੇ ਗਰਮ ਕੱਪੜੇ ਭੇਟ ਕੀਤੇ ਗਏ। ਸੰਸਥਾ ਵੱਲੋਂ ਸਰਦੀ ਨੂੰ ਮੁੱਖ ਰੱਖਦਿਆਂ ਲੋੜਵੰਦਾਂ ਲਈ ਇਹ ਸੇਵਾ ਨਿਭਾਈ ਗਈ ਹੈ।