ਸਮਰਾਲਾ: ਮਾਛੀਵਾੜਾ: 19 ਲੱਖ ਦੀ ਲਾਗਤ ਨਾਲ ਬਣੇਗੀ ਰਾਹੋਂ-ਰੋਪੜ ਲਿੰਕ ਸੜਕ, ਉਦਘਾਟਨ ਹੋਇਆ
ਮਾਛੀਵਾੜਾ 'ਚ ਰਾਹੋਂ ਰੋਡ ਨੂੰ ਰੋਪੜ ਰੋਡ ਨਾਲ ਜੋੜਨ ਵਾਲੀ ਸੜਕ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। 19 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਨਾਲ ਟ੍ਰੈਫਿਕ ਸਮੱਸਿਆ ਤੋਂ ਰਾਹਤ ਮਿਲੇਗੀ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਤੇ ਪ੍ਰਧਾਨ ਮੋਹਿਤ ਕੁੰਦਰਾ ਨੇ ਇਸ ਦਾ ਉਦਘਾਟਨ ਕੀਤਾ।