ਬਠਿੰਡਾ: ਬਠਿੰਡਾ ਬਣਿਆ ਪੰਜਾਬ ਦਾ ਪਹਿਲਾ ਸ਼ਹਿਰ, ਹਰ ਘਰ ਨੂੰ ਮਿਲੀ ਡਿਜੀਟਲ ਲੋਕੇਸ਼ਨ
ਬਠਿੰਡਾ ਵਿੱਚ ਹੁਣ ਹਰ ਸੰਪਤੀ ਨੂੰ ਡਿਜੀਟਲ ਲੋਕੇਸ਼ਨ ਮਿਲ ਗਈ ਹੈ। ਮੇਅਰ ਪਦਮਜੀਤ ਸਿੰਘ ਮਹਿਤਾ ਨੇ 'ਯੂਨਿਟਨੈਵ' ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਹੁਣ ਸਮਾਰਟਫੋਨ ਰਾਹੀਂ ਬਿਨਾਂ ਕਿਸੇ ਐਪ ਦੇ ਘਰ ਦਾ ਸਹੀ ਪਤਾ ਲੱਭਣਾ ਹੋਇਆ ਆਸਾਨ। ਪਹਿਲੇ ਪੜਾਅ ਵਿੱਚ ਵਾਰਡ ਨੰਬਰ 46 ਦੀਆਂ 2,021 ਸੰਪਤੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।