ਪਟਿਆਲਾ: ਦੇਵੀਗੜ੍ਹ ਵਾਸੀ ਵਿਅਕਤੀ ਕੋਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ ਗਏ 46 ਲੱਖ ਰੁਪਏ, ਪੁਲਿਸ ਨੇ ਕੀਤਾ ਮਾਮਲਾ ਦਰਜ
ਦੇਵੀਗੜ੍ਹ ਵਾਸੀ ਹਰਜਾਪ ਸਿੰਘ ਨੇ ਥਾਣਾ ਜੁਲਕਾਂ ਦੇ ਵਿੱਚ ਸ਼ਿਕਾਇਤ ਕੀਤੀ ਕਿ ਉਸ ਨੂੰ ਗੁਰਭੇਜ ਸਿੰਘ ਵਾਸੀ ਬਹਿਰੂ ਅਤੇ ਫਿਲਮ ਡਾਇਰੈਕਟਰ ਮਨੀਸ਼ ਕੁਮਾਰ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 46 ਲੱਖ ਰੁਪਏ ਠੱਗ ਲਏ। ਹਰਜਾਪ ਸਿੰਘ ਦੀ ਸ਼ਿਕਾਇਤ 'ਤੇ ਜੁਲਕਾ ਪੁਲਿਸ ਸਟੇਸ਼ਨ ਦੇ ਵਿੱਚ ਦੋਵੇਂ ਵਿਅਕਤੀਆਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।