ਪਟਿਆਲਾ: ਰਾਜਪੁਰਾ ਪੁਲਿਸ ਵੱਲੋਂ ਅਸਲੇ ਦੀ ਨੋਕ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਨਾਲ ਸਬੰਧਤ 5 ਵਿਅਕਤੀਆਂ ਨੂੰ ਕੀਤਾ ਗਿਆ ਕਾਬੂ
ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਨੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ 5 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਕੇ 2 ਨਾਜਾਇਜ਼ ਅਸਲੇ, 32 ਬੋਰ, 5 ਜਿੰਦਾ ਕਾਰਤੂਸ, ਮਾਰੂ ਹਥਿਆਰ, ਚੋਰੀ ਦੇ ਵਾਹਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਕੜੇ ਗਏ ਵਿਅਕਤੀਆਂ ਦੇ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਨਾਲ ਵੀ ਸੰਬੰਧ ਹਨ।