ਪਟਿਆਲਾ: ਸਨੌਰੀ ਅੱਡੇ ਨੇੜੇ ਬੱਚੇ ਨੂੰ ਥੱਪੜ ਮਾਰਨਾ ਪੁਲਿਸ ਮੁਲਾਜ਼ਮ ਨੂੰ ਪਿਆ ਮਹਿੰਗਾ, ਮੁਹੱਲਾ ਵਾਸੀਆਂ ਨੇ ਘੇਰਿਆ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ
ਸਨੌਰੀ ਅੱਡੇ ਦੇ ਨਜ਼ਦੀਕ ਇੱਕ ਬੱਚੇ ਦੀ ਸਾਈਕਲ ਇੱਕ ਪੁਲਿਸ ਮੁਲਾਜ਼ਮ ਦੀ ਸਕੂਟਰੀ ਦੇ ਨਾਲ ਖਹਿ ਗਈ, ਜਿਸ ਮਗਰੋਂ ਉਕਤ ਪੁਲਿਸ ਮੁਲਾਜ਼ਮ ਨੇ ਬੱਚੇ ਦੇ ਥੱਪੜ ਮਾਰ ਦਿੱਤੇ। ਜਿਵੇਂ ਇਸ ਘਟਨਾ ਦਾ ਪਤਾ ਮੁਹੱਲਾ ਵਾਸੀਆਂ ਨੂੰ ਲੱਗਿਆ ਤਾਂ ਉਹਨਾਂ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਘੇਰ ਲਿਆ ਜਿਸ ਮਗਰੋਂ ਪੁਲਿਸ ਮੁਲਾਜ਼ਮ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਉਥੋਂ ਭੱਜਣ ਦੇ ਵਿੱਚ ਹੀ ਭਲਾਈ ਸਮਝੀ। ਤੇ ਬਾਅਦ ਦੇ ਵਿੱਚ ਪਰਿਵਾਰ ਤੋਂ ਮੁਆਫੀ ਮੰਗ ਕੇ ਖਹਿੜਾ ਛੁਡਾਇਆ।