ਕਪੂਰਥਲਾ: ਕਪੂਰਥਲਾ-ਫੱਤੂਢੀਂਗਾ ਰੋਡ 'ਤੇ ਭਿਆਨਕ ਹਾਦਸਾ, ਬਲੈਰੋ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਨੌਜਵਾਨ ਗੰਭੀਰ ਜ਼ਖਮੀ
ਕਪੂਰਥਲਾ-ਫੱਤੂਢੀਂਗਾ ਰੋਡ 'ਤੇ ਭਵਾਨੀਪੁਰ ਨੇੜੇ ਬਲੈਰੋ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸੇ ਵਿੱਚ ਪਿੰਡ ਖੀਰਾਂਵਾਲੀ ਦਾ ਰਹਿਣ ਵਾਲਾ ਨੌਜਵਾਨ ਕਰਨ ਗੰਭੀਰ ਜ਼ਖਮੀ ਹੋ ਗਿਆ ਹੈ। ਮੋਟਰਸਾਈਕਲ ਸਵਾਰ ਕਪੂਰਥਲਾ ਸ਼ਹਿਰ ਵੱਲ ਆ ਰਿਹਾ ਸੀ, ਜਦਕਿ ਬਲੈਰੋ ਗੱਡੀ ਤਰਨਤਾਰਨ ਵੱਲ ਜਾ ਰਹੀ ਸੀ।