ਪਟਿਆਲਾ: ਟੈਗੋਰ ਥੀਏਟਰ ਨੇੜੇ ਕੂੜੇ ਦੇ ਡੱਠਰ ਨਾਲ ਲੋਕ ਪਰੇਸ਼ਾਨ, ਬਦਬੂ ਤੇ ਮੱਖੀਆਂ ਨੇ ਜਿੰਦਗੀ ਮੁਸ਼ਕਲ ਕੀਤੀ
ਪਟਿਆਲਾ ਦੇ ਟੈਗੋਰ ਥੀਏਟਰ ਨੇੜੇ ਕੂੜੇ ਦੇ ਡੱਠਰਾਂ ਨੇ ਇਲਾਕਾ ਬਦਬੂਦਾਰ ਤੇ ਮੱਖੀਆਂ ਨਾਲ ਭਰਪੂਰ ਕਰ ਦਿੱਤਾ ਹੈ। ਨਾਭਾ ਰੋਡ ਕੂੜਾ ਪੁਆਇੰਟ ਬੰਦ ਹੋਣ ਤੋਂ ਬਾਅਦ ਕਈ ਇਲਾਕਿਆਂ ਦਾ ਕੂੜਾ ਇੱਥੇ ਸੁੱਟਿਆ ਜਾ ਰਿਹਾ ਹੈ। ਵਾਸੀਆਂ ਨੇ ਪ੍ਰਸ਼ਾਸਨ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ।