ਮੁਕਤਸਰ: ਥਾਣਾ ਲੰਬੀ ਪੁਲਿਸ ਨੇ ਪਿੰਡ ਵੜਿੰਗ ਖੇੜਾ ਦੇ ਕੋਲ ਰਾਜਸਥਾਨ ਵਾਸੀ ਤੋਂ ਬਰਾਮਦ ਕੀਤੀ ਕਰੀਬ 3.5 ਕਿੱਲੋ ਅਫੀਮ
ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਅਭਿਆਨ ਤਹਿਤ ਐਸਐਸਪੀ ਡਾਕਟਰ ਅਖਿਲ ਚੌਧਰੀ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਥਾਣਾ ਲੰਬੀ ਪੁਲਿਸ ਨੇ ਪਿੰਡ ਵੜਿੰਗ ਖੇੜਾ ਦੇ ਕੋਲ ਰਾਜਸਥਾਨ ਦੇ ਜਿਲ੍ਹਾ ਜੈਪੁਰ ਵਾਸੀ ਵਿਅਕਤੀ ਕੋਲੋਂ 3 ਕਿਲੋ 499 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਹ ਜਾਣਕਾਰੀ ਪੁਲਿਸ ਕੋਲੋਂ ਦੁਪਹਿਰ 1 ਵਜ਼ੇ ਪ੍ਰਾਪਤ ਹੋਈ।