ਮੁਕਤਸਰ: ਕਬਰਵਾਲਾ ਪੁਲਿਸ ਨੇ ਪਿੰਡ ਦੋਦਾ ਵਿਖੇ ਦੋ ਵਿਅਕਤੀਆਂ ਤੋਂ ਬਰਾਮਦ ਕੀਤੀ 1 ਕਿਲੋ 800 ਗ੍ਰਾਮ ਅਫੀਮ
ਕਬਰਵਾਲਾ ਪੁਲਿਸ ਨੇ ਪਿੰਡ ਦੋਦਾ ਵਿਖੇ ਇੱਕ ਕਾਰ ਸਵਾਰ ਦੋ ਵਿਅਕਤੀਆਂ ਕੋਲੋਂ 1 ਕਿਲੋ 800 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਸ਼ਾਮ 5 ਵਜੇ ਥਾਣਾ ਕਬਰਵਾਲਾ ਪੁਲਿਸ ਦੇ ਸਹਾਇਕ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਹਿਚਾਣ ਰਾਜਸਥਾਨ ਦੇ ਜਿਲ੍ਹਾ ਜੋਧਪੁਰ ਵਾਸੀ ਬਾਬੂ ਲਾਲ ਅਤੇ ਵਿਕਰਮ ਬਿਸ਼ਨੋਈ ਵਜੋਂ ਹੋਈ ਹੈ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ।