ਮੁਕਤਸਰ: ਬਠਿੰਡਾ ਰੋਡ ਤੇ ਵਿਜੀਲੈਂਸ ਟੀਮ ਵੱਲੋਂ ਆਰਟੀਏ ਦਫ਼ਤਰ ਵਿਖੇ ਰੇਡ, 6 ਘੰਟੇ ਰਿਕਾਰਡ ਦੀ ਕੀਤੀ ਜਾਂਚ
ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਜੀਲੈਂਸ ਦੀ ਟੀਮ ਨੇ ਬਠਿੰਡਾ ਰੋਡ ਸਥਿਤ ਆਰਟੀਏ ਦਫਤਰ ਵਿਖੇ ਰੇਡ ਕੀਤੀ। ਸਵੇਰ ਦੇ 11 ਵਜ਼ੇ ਪਹੁੰਚੀ ਟੀਮ ਨੇ ਸ਼ਾਮ 5:15 ਵਜੇ ਤੱਕ ਕਰੀਬ ਛੇ ਘੰਟੇ ਕਰਮਚਾਰੀਆਂ ਨਾਲ ਪੁੱਛਗਿੱਛ ਕੀਤੀ, ਕੁੱਝ ਰਿਕਾਰਡ ਵੀ ਅਪਣੇ ਕਬਜੇ ਵਿੱਚ ਲਿਆ। ਸ਼ਾਮ ਕਰੀਬ 7 ਵਜੇ ਵਿਜੀਲੈਂਸ ਟੀਮ ਦੇ ਅਧਿਕਾਰੀਆਂ ਵੱਲੋਂ ਕੁੱਝ ਜਾਣਕਾਰੀ ਸਾਂਝੀ ਕੀਤੀ ਗਈ।