ਪਟਿਆਲਾ: ਪਟਿਆਲਾ ਵਿੱਚ ਹਵਾ ਦਾ ਪੱਧਰ ਖਤਰਨਾਕ, AQI 477 'ਤੇ ਪਹੁੰਚਿਆ
ਦੀਵਾਲੀ ਮਗਰੋਂ ਪਟਿਆਲਾ ਵਿੱਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਗੰਭੀਰ ਹੋ ਗਿਆ ਹੈ। ਸ਼ਹਿਰ ਦਾ AQI 477 ਦਰਜ ਕੀਤਾ ਗਿਆ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। ਮਾਹਿਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।