ਪਟਿਆਲਾ: ਮਹਾਰਾਣੀ ਪਰਨੀਤ ਕੌਰ ਹੋਣਗੇ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ, ਪਹਿਲੀ ਸੂਚੀ ਦੇ ਵਿੱਚ ਆਇਆ ਨਾਮ
ਭਾਰਤੀ ਜਨਤਾ ਪਾਰਟੀ ਨੇ ਮਹਾਰਾਣੀ ਪਰਨੀਤ ਕੌਰ ਨੂੰ ਪਟਿਆਲਾ ਤੋਂ ਆਪਣਾ ਲੋਕ ਸਭਾ ਉਮੀਦਵਾਰ ਐਲਾਨ ਦਿੱਤਾ ਹੈ। ਅੱਜ ਭਾਜਪਾ ਦੇ ਵੱਲੋਂ ਪੰਜਾਬ ਦੇ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਲਿਸਟ ਦੇ ਵਿੱਚੋਂ ਉਹਨਾਂ ਦਾ ਨਾਮ ਆਉਣ ਮਗਰੋਂ ਉਹਨਾਂ ਦੇ ਬਾਰੇ ਚਲੀਆਂ ਆ ਰਹੀਆਂ ਸਾਰੀਆਂ ਅਫਵਾਹਾਂ ਦਾ ਅੰਤ ਹੋ ਗਿਆ ਕਿ ਇਸ ਵਾਰ ਚੋਣ ਲੜਨਗੇ ਜਾਂ ਨਹੀਂ।