ਪਟਿਆਲਾ: ਆਮ ਆਦਮੀ ਪਾਰਟੀ ਜੀ ਮਹਿਲਾ ਆਗੂ ਉੱਪਰ ਮੱਛੀ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਨੇ ਲਗਾਏ ਗੰਭੀਰ ਆਰੋਪ
ਜ਼ਿਕਰ ਯੋਗ ਹੈ ਕਿ ਪਟਿਆਲਾ ਦੇ 22 ਨੰਬਰ ਹਾਰਟਿਕ ਨਜ਼ਦੀਕ ਇੱਕ ਮੱਛੀ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੇ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਮੋਨਿਕਾ ਦੇ ਉੱਤੇ ਗੰਭੀਰ ਆਰੋਪ ਲਗਾਉਂਦੇ ਕਿਹਾ ਕਿ ਜਦੋਂ ਮੈਂ ਮੱਛੀ ਨਹੀਂ ਦਿੱਤੀ ਤਾਂ ਅਗਲੇ ਦਿਨ ਪੁਲਿਸ ਵਾਲਿਆਂ ਦੇ ਨਾਲ ਆ ਕੇ ਉਸ ਦੀ ਰੇਹੜੀ ਚੁਕਵਾ ਦਿੱਤੀ ਗਈ। ਉਧਰ ਦੂਜੇ ਪਾਸੇ ਮੋਨਿਕਾ ਦਾ ਕਹਿਣਾ ਹੈ ਕਿ ਇੱਥੇ ਆਉਣ ਜਾਣ ਵਾਲਿਆਂ ਨੂੰ ਕਾਫੀ ਦਿੱਕਤਾਂ ਕੇਸ ਆਉਂਦੀਆਂ ਸਨ ਜਿਸ ਕਰਕੇ ਰੇਹੜੀ ਚੁਕਵਾਈ ਗਈ