ਭਿੱਖੀਵਿੰਡ: ਖਾਲੜਾ ਰੋਡ ਸਥਿਤ ਹਸਪਤਾਲ ਦੇ ਅੱਗੋਂ ਮੋਟਰਸਾਈਕਲ ਹੋਇਆ ਚੋਰੀ, ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਖਾਲੜਾ ਰੋਡ ' ਤੇ ਸਥਿਤ ਹਸਪਤਾਲ ਦੇ ਬਾਹਰੋਂ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਅਤੇ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਪੀੜਿਤ ਵਿਅਕਤੀ ਨੇ ਦੱਸਿਆ, ਉਹ ਆਪਣੇ ਕਿਸੇ ਰਿਸ਼ਤੇਦਾਰ ਦਾ ਹਾਲ ਚਾਲ ਪੁੱਛਣ ਆਇਆ ਸੀ ਜਦੋ ਬਾਹਰ ਆਕੇ ਦੇਖਿਆ ਮੇਰਾ ਮੋਟਰਸਾਈਕਲ ਪੀਬੀ46-3048 ਹਸਪਤਾਲ ਦੇ ਬਾਹਰ ਨਹੀਂ ਸੀ। ਇਸ ਸਬੰਧੀ ਭਿੱਖੀਵਿੰਡ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ।