ਭਿੱਖੀਵਿੰਡ: ਭਿੱਖੀਵਿੰਡ ਪੁਲਿਸ ਨੇ ਸੁਰ ਸਿੰਘ ਤੋਂ 1 ਵਿਅਕਤੀ ਕੋਲੋਂ 480 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਅਤੇ 1000 ਰੁਪਏ ਨਾਲ ਕੀਤਾ ਕਾਬੂ
ਪਿੰਡ ਸੁਰ ਸਿੰਘ ਵਿਖੇ ਸਟੇਡੀਅਮ ਦੇ ਲਾਗੇ ਇੱਕ ਵਿਅਕਤੀ ਕੋਲੋਂ 480 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਸਪਲੈਂਡਰ ਅਤੇ 1000 ਰੁਪਏ ਬਰਾਮਦ ਕੀਤਾ ਗਿਆ ਹੈ। ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ, ਆਰੋਪੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਸ ਦੇ ਅਗਲੇ ਪਿਛਲੇ ਜਿੰਨੇ ਵੀ ਲਿੰਕ ਹੋਣਗੇ ਉਸ ਨੂੰ ਚੈਕ ਕੀਤਾ ਜਾਵੇਗਾ ਅਤੇ ਇਸ ਕੋਲੋਂ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।