ਭਿੱਖੀਵਿੰਡ: ਮਾਤਾ ਮਹਾਕਾਲੀ ਮੰਦਰ ਭਿੱਖੀਵਿੰਡ ਵਿੱਚ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਵਾਉਣ ਪਹੁੰਚੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ
ਭਿੱਖੀਵਿੰਡ ਕਸਬੇ ਦੇ ਖਾਲੜਾ ਰੋਡ 'ਤੇ ਸਥਿਤ ਮਾਤਾ ਮਹਾਕਾਲੀ ਮੰਦਰ 'ਚ ਮਾਤਾ ਸੁਨੀਤਾ ਦੇਵੀ ਦਲ ਦੀ ਅਗਵਾਈ ਅਤੇ ਮੰਦਰ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੂਰਤੀ ਦਿਵਸ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਪ੍ਰਧਾਨ ਸਰਬਜੀਤ ਧਵਨ ਨੇ ਦੱਸਿਆ ਕਿ ਅੱਜ ਮੰਦਰ ਵਿੱਚ ਮਾਤਾ ਮਹਾਕਾਲੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਵੀ ਆਪਣੀ ਹਾਜ਼ਰੀ ਲਗਵਾਈ।