ਸੁਨਾਮ: ਘਰਾਚੋ ਪਿੰਡ ਵਿਖੇ ਇੱਕ ਪਰਿਵਾਰ ਦੇ ਤਿੰਨ ਜੀਆਂ ਤੇ ਡਿੱਗੀ ਛੱਤ, ਇੱਕ ਦੀ ਮੌਤ ਤੇ ਦੋ ਨੂੰ ਪੀਜੀਆਈ ਕੀਤਾ ਰੈਫਰ
Sunam, Sangrur | Apr 19, 2024 ਘਰਾਚੋ ਪਿੰਡ ਦੇ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜੀਅ ਛੱਤ ਥੱਲੇ ਦੱਬ ਗਏ ਜਿਨਾਂ ਨੂੰ ਪਿੰਡ ਵਾਲਿਆਂ ਨੇ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ। ਇਸ ਦੌਰਾਨ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਅਤੇ ਪਤੀ ਪਤਨੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਹ ਛੱਤ ਤਕਰੀਬਨ 30 ਸਾਲ ਪੁਰਾਣੀ ਸੀ। ਇਸ ਥੱਲੇ ਹੋਰ ਵੀ ਸਮਾਨ ਦਾ ਨੁਕਸਾਨ ਹੋ ਗਿਆ।