ਪਾਇਲ: ਪ੍ਰੇਮਿਕਾ ਦਾ ਕਤਲ ਕਰਨ ਵਾਲੇ ਖਿਲਾਫ ਥਾਣਾ ਪਾਇਲ 'ਚ ਇੱਕ ਹੋਰ ਕੇਸ ਦਰਜ, ਆਰੋਪੀ ਤੋਂ ਰਿਮਾਂਡ ਦੌਰਾਨ ਕੀਤੀ ਜਾ ਰਹੀ ਹੈ ਪੁੱਛ ਗਿੱਛ
Payal, Ludhiana | May 18, 2024 ਸਿਤੰਬਰ 2023 ਨੂੰ ਪਾਇਲ ਵਿਖੇ ਰਣਜੀਤ ਕੌਰ ਨਾਮਕ ਔਰਤ ਦਾ ਕਤਲ ਕਰਨ ਵਾਲੇ ਉਸਦੇ ਪ੍ਰੇਮੀ ਵਿਨੋਦ ਕੁਮਾਰ ਨੂੰ ਦੋ ਦਿਨ ਪਹਿਲਾਂ ਪੁਲਸ ਨੇ ਕਲਕੱਤਾ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਹੁਣ ਉਸਦੇ ਖਿਲਾਫ ਇੱਕ ਹੋਰ ਕੇਸ ਆਈਪੀਸੀ ਦੀ ਧਾਰਾ 174ਏ ਦੇ ਅਧੀਨ ਦਰਜ ਕੀਤਾ ਗਿਆ। ਅਦਾਲਤ ਨੇ ਉਸਨੂੰ 26 ਅਪ੍ਰੈਲ 2024 ਨੂੰ ਭਗੌੜਾ ਐਲਾਨਿਆ ਸੀ। ਇਹ ਜਾਣਕਾਰੀ ਪਾਇਲ ਥਾਣਾ ਮੁਖੀ ਸਤਨਾਮ ਸਿੰਘ ਨੇ ਬਾਅਦ ਦੁਪਹਿਰ ਕਰੀਬ 3 ਵਜੇ ਮੀਡੀਆ ਨੂੰ ਦਿੱਤੀ।