ਸੁਨਾਮ: ਸੁਨਾਮ ਦਾ ਅੰਡਰ ਬ੍ਰਿਜ ਫੇਰ ਪਾਣੀ ਨਾਲ ਭਰਿਆ ਡੁੱਬੇ ਈ ਰਿਕਸ਼ਾ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਬਾਹਰ ਕੱਢਿਆ,
Sunam, Sangrur | Jun 27, 2024 ਸੁਨਾਮ ਦਾ ਅੰਡਰ ਬ੍ਰਿਜ ਇੱਕ ਵਾਰ ਫਿਰ ਪਾਣੀ ਨਾਲ ਪੂਰੀ ਤਰ੍ਹਾਂ ਭਰ ਗਿਆ ਜਿਸ ਵਿੱਚ ਇੱਕ ਈ ਰਿਕਸ਼ਾ ਵੀ ਅੱਜ ਪਾਣੀ ਵਿੱਚ ਡੁੱਬ ਗਿਆ ਜਿਸ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੇ ਬਾਹਰ ਕੱਢਿਆ ਜ਼ਿਕਰਯੋਗ ਹੈ ਕਿ ਸੁਨਾਮ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਜਿਸ ਨੂੰ ਅੰਡਰ ਬ੍ਰਿਜ ਰਾਹੀਂ ਇੱਕ ਸਾਈਡ ਤੋਂ ਦੂਸਰੀ ਸਾਈਡ ਲੋਕਾਂ ਨੂੰ ਜਾਣਾ ਪੈਂਦਾ ਵਾਰ ਵਾਰ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ,