ਪਟਿਆਲਾ: ਪੁਲਿਸ ਨੇ ਭਾਨਾ ਸਿੱਧੂ ਨੂੰ ਕੀਤਾ ਮੁੱੜ ਗ੍ਰਿਫਤਾਰ, ਮਲੇਰਕੋਟਲਾ ਤੋਂ ਜਮਾਨਤ ਮਿਲਣ ਤੋਂ ਬਾਅਦ ਗਿਰਫ਼ਤਾਰ ਕਰਕੇ ਲਿਆਂਦਾ ਗਿਆ ਪਟਿਆਲਾ ਜੇਲ
ਪਟਿਆਲਾ ਪੁਲਿਸ ਨੇ ਭਾਨੇ ਸਿੱਧੂ ਨੂੰ ਮੁੱੜ ਗ੍ਰਿਫਤਾਰ ਕਰਕੇ ਉਸ ਦਾ 29 ਤਰੀਕ ਤੱਕ ਦਾ ਰਿਮਾਂਡ ਹਾਸਲ ਕੀਤਾ ਹੈ। ਤੇਜ਼ਪ੍ਰੀਤ ਨਾਮਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ 21 ਦਸੰਬਰ ਨੂੰ ਪਟਿਆਲੇ ਵੱਲ ਆ ਰਿਹਾ ਸੀ ਤਾਂ ਗੱਡੀ 'ਚ ਸਵਾਰ ਵਿਅਕਤੀਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਸੋਨੇ ਦੀ ਚੈਨੀ ਖੋਹ ਕੇ ਫਰਾਰ ਹੋ ਗਏ ਸਨ। ਉਸ ਨੇ ਕਿਹਾ ਕਿ ਉਹ ਭਾਨੇ ਸਿੱਧੂ ਨੂੰ ਪਛਾਣਦਾ ਹੈ ਇਸ ਮਗਰੋਂ ਪੁਲਿਸ ਨੇ ਭਾਨੇ ਨੂੰ ਅੱਜ ਮਲੇਰਕੋਟਲਾ 'ਚ ਗਿਰਫ਼ਤਾਰ ਕਰ ਪਟਿਆਲਾ ਜੇਲ ਲਿਆਂਦਾ ਹੈ।