ਸੁਨਾਮ: 12 ਦਿਨਾਂ ਤੋਂ ਵਾਰਡ ਨੰਬਰ 16, 17, 18 ਵਿੱਚ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀ ਆ ਰਹੀ ਹੈ ਸਮੱਸਿਆ, ਕਈ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ
Sunam, Sangrur | Jul 15, 2024 ਸੁਨਾਮ ਦੇ ਇੰਦਰਾ ਵਸਤੀ ਵਿੱਚ ਪਿਛਲੇ ਤਕਰੀਬਨ 12 ਦਿਨਾਂ ਤੋਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋਣ ਕਾਰਨ ਲਗਾਤਾਰ ਨਗਰ ਕੌਂਸਲ ਵੱਲੋਂ ਕੋਸ਼ਿਸ਼ਾਂ ਜਾਰੀ ਸਨ ਪਰ ਕੋਈ ਹੱਲ ਨਾ ਨਿਕਲ ਕਾਰਨ ਅੱਜ ਉੱਚ ਅਧਿਕਾਰੀ ਆਪਣੀ ਟੀਮਾਂ ਸਮੇਤ ਪਹੁੰਚੇ, ਇਸ ਮੌਕੇ ਉਹਨਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਅੱਜ ਜਰੂਰ ਕੱਢ ਦਿੱਤਾ ਜਾਵੇਗਾ,