ਪਟਿਆਲਾ: ਸਰਾਏ ਬਨਜਾਰਾ ਵਿਖੇ ਟਰੇਨ ਨੂੰ ਲੱਗੀ ਅੱਗ, ਡੀਸੀ ਅਤੇ ਐਸਐਸਪੀ ਨੇ ਕੀਤਾ ਦੌਰਾ
ਪਟਿਆਲਾ ਦੇ ਸਰਾਏ ਬਨਜਾਰਾ ਵਿਖੇ ਟਰੇਨ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਡੀਸੀ ਡਾ. ਹਿਮਾਂਸ਼ੂ ਅਗਰਵਾਲ ਤੇ ਐਸਐਸਪੀ ਹਰਮਨਦੀਪ ਹਾਂਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।