ਡੇਰਾਬੱਸੀ ਤੋਂ ਖਰੜ ਅਤੇ ਖਰੜ ਤੋਂ ਡੇਰਾ ਬਸੀ ਵਿਚਕਾਰ ਸ਼ੁਰੂ ਹੋਈ ਬੱਸ ਸੇਵਾ, ਲੋਕਾਂ ਵਿੱਚ ਖੁਸ਼ੀ ਦੀ ਲਹਿਰ
ਡੇਰਾ ਬੱਸੀ ਅਤੇ ਖਰੜ ਦੇ ਵਿੱਚ ਸਫਰ ਕਰਨ ਵਾਲੇ ਲੋਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਖਰੜ ਤੋਂ ਡੇਰਾਬਸੀ ਤੇ ਡੇਰਾ ਬਸੀ ਤੋਂ ਖਰੜ ਦੇ ਵਿੱਚ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ ਇਸ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਬੜੀ ਰਾਹਤ ਮਿਲੀ ਹੈ। ਜਾਣਕਾਰੀ ਮੁਤਾਬਕ ਪਹਿਲੇ ਡੇਰਾਬੱਸੀ ਤੋਂ ਖਰੜ ਜਾਣ ਲਈ ਯਾਤਰੀਆਂ ਨੂੰ ਚੰਡੀਗੜ੍ਹ ਦੇ ਰਸਤੇ ਹੋ ਕੇ ਜਾਣਾ ਪੈਂਦਾ ਸੀ। ਇਸ ਦੇ ਚਲਦੇ ਯਾਤਰੀਆਂ ਦਾ ਨਾ ਕੇਵਲ ਕਾਫੀ ਸਮਾਂ ਬਰਬਾਦ ਹੁੰਦਾ ਸੀ ਬਲਕਿ ਉਹਨਾਂ ਦੇ ਸਫਰ ਲਈ ਕਾਫੀ ਕਿਰਾਇਆ ਵੀ ਖਰਚ ਹੁੰਦਾ ਸੀ। ਹੁਣ ਡੇਰਾਬੱਸੀ ਖਰੜ ਦੇ ਵਿੱਚ ਸਿੱਧੀ ਬੱਸ ਸੇਵਾ ਸ਼ੁਰੂ ਹੋਣ ਨਾਲ ਯਾਤਰੀਆਂ ਦੇ ਸਮੇਂ ਅਤੇ ਪੈਸੇ ਦੋਨਾਂ ਦੀ ਬਚਤ ਹੋ ਰਹੀ ਹੈ। ਬਸ ਸੇਵਾ ਸ਼ੁਰੂ ਹੋਣ ਤੋਂ ਬਾਅਦ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਯਾਤਰੀਆਂ ਦੀ ਮੰਗ ਹੈ ਕਿ ਇਸ ਬੱਸ ਸੇਵਾ ਦੇ ਸਮੇਂ ਵਿੱਚ ਬੜੋਤਰੀ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਦੇ ਸਮੇਂ ਵੀ ਇਸ ਰੂਟ ਤੇ ਬੱਸ ਚਲਾਈ ਜਾਣੀ ਚਾਹੀਦੀ ਹੈ ਤਾਂ ਕਿ ਸ਼ਾਮ ਵੇਲੇ ਜਿਹੜੇ ਵੀ ਯਾਤਰੀ ਆਪਣੇ ਕੰਮ ਕਾਜਾਂ ਤੋਂ ਵਾਪਸ ਆਉਂਦੇ ਹਨ ਉਨਾਂ ਨੂੰ ਵੀ ਇਸ ਬੱਸ ਸੇਵਾ ਦਾ ਲਾਭ ਮਿਲ ਸਕੇ। ਜਨਤਾ ਦੀ ਮੰਗ ਹੈ ਕੀ ਸਰਕਾਰ ਇਸ ਰੂਟ ਨੂੰ ਕਦੇ ਬੰਦ ਨਾ ਕਰੇ। ਇਸ ਰੂਟ ਤੇ ਬੱਸ ਸੇਵਾ ਚਾਲੂ ਕਰਨ ਤੇ ਜਨਤਾ ਨੇ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ।
(ਰਾਕੇਸ਼ ਗਾਂਧੀ ਦੁਆਰਾ ਰਿਪੋਰਟ)