ਪਟਿਆਲਾ: ਪਿੰਡ ਫੱਗਣ ਮਾਜਰਾ ਨੇੜੇ ਕਾਰ ਸਵਾਰ ਨੇ ਮਾਰੀ ਮੋਟਰਸਾਇਕਲ ਨੂੰ ਟੱਕਰ, ਦੋ ਮੋਟਰਸਾਇਕਲ ਸਵਾਰ ਵਿਅਕਤੀ ਹੋਏ ਜ਼ਖਮੀ
ਪਿੰਡ ਫੱਗਣ ਮਾਜਰਾ ਨੇੜੇ ਮੋਟਰਸਾਇਕਲ 'ਤੇ ਜਾ ਰਹੇ ਦੋ ਵਿਅਕਤੀਆਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਦੋਵੇਂ ਵਿਅਕਤੀ ਗੰਭੀਰ ਰੂਪ ਦੇ ਵਿੱਚ ਫੱਟੜ ਹੋ ਗਏ। ਜਿਸ ਉਪਰੰਤ ਥਾਣਾ ਅਨਾਜ਼ ਮੰਡੀ ਦੀ ਪੁਲਿਸ ਨੇ ਨਾਮਾਲੂਮ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।