ਪਟਿਆਲਾ: ਪਟਿਆਲਾ ਦੇ ਹੋਟਲ ਕੋਰਨਰ ਵਿਖੇ ਦੋ ਚੋਰਾਂ ਵੱਲੋਂ ਏ ਸੀ ਦਾ ਸਮਾਨ ਕੀਤਾ ਚੋਰੀ।
ਜ਼ਿਕਰਯੋਗ ਹੈ ਕਿ ਪਟਿਆਲਾ ਦੇ ਪੁਰਾਣਾ ਬੱਸ ਸਟੈਂਡ ਨਜ਼ਦੀਕ ਹੋਟਲ ਕੋਰਨਰ ਵਿਖੇ ਦੋ ਮੋਟਰ ਸਾਈਕਲ ਸਵਾਰ ਨੌਜਵਾਨਾਂ ਵੱਲੋਂ ਏਸੀ ਦਾ ਸਮਾਨ ਜਿਵੇਂ ਕਿ ਕਾਪਰ ਦੀਆਂ ਤਾਰਾਂ ਅਤੇ ਦੋ ਫੈਨ ਬਾਕਸ ਚੋਰੀ ਕਰਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਦੁਕਾਨਦਾਰ ਵੱਲੋਂ ਥਾਣਾ ਲਹੌਰੀ ਗੇਟ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਅਤੇ ਹੁਣ ਥਾਣਾ ਲਹੌਰੀ ਗੇਟ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਹਨਾਂ ਨੌਜਵਾਨਾਂ ਦੀ ਭਾਲ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ