ਪਟਿਆਲਾ: ਪੁਰਾਣੇ ਬੱਸ ਸਟੈਂਡ ਵਿਖੇ ਬੱਸਾਂ ਦੀ ਘਾਟ ਅਤੇ ਸਹੂਲਤਾਂ ਨਾ ਮਿਲਣ ਕਰਕੇ ਯਾਤਰੀ ਅਤੇ ਦੁਕਾਨਦਾਰ ਹੋ ਰਹੇ ਨੇ ਪਰੇਸ਼ਾਨ
ਜ਼ਿਕਰਯੋਗ ਹੈ ਕਿ ਪਟਿਆਲਾ ਦਾ ਪੁਰਾਣਾ ਬੱਸ ਅੱਡਾ ਮੁੜ ਤੋਂ ਸ਼ੁਰੂ ਕੀਤਾ ਗਿਆ ਸੀ ਪਰ ਇੱਥੇ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਿਉਂਕਿ ਇੱਥੇ ਜੋ ਬੱਸਾਂ ਚਲਾਈਆਂ ਜਾ ਰਹੀਆਂ ਨੇ ਇੱਕ ਤਾਂ ਉਸ ਦੀ ਗਿਣਤੀ ਬਹੁਤ ਘੱਟ ਹੈ ਯਾਤਰੀਆਂ ਨੂੰ ਘੰਟਾ ਘੰਟਾ ਇੰਤਜਾਰ ਕਰਕੇ ਬੱਸ ਮਿਲਦੀ ਹੈ ਦੂਜੇ ਪਾਸੇ ਨਾ ਤਾਂ ਇੱਥੇ ਕਿਸੇ ਤਰ੍ਹਾਂ ਦੀ ਸਹੂਲਤ ਹੈ। ਦੁਕਾਨਦਾਰ ਅਤੇ ਯਾਤਰੀਆਂ ਨੇ ਮੰਗ ਕੀਤੀ ਕਿ ਇੱਥੇ ਨਵੀਆਂ ਬੱਸਾਂ ਅਤੇ ਹੋਰ ਲੁੜਿੰਦੀ ਸਹੂਲਤਾਂ ਮੁਹਈਆ ਕਰਵਾਈ ਜਾਣ।