ਪਟਿਆਲਾ: ਬਠਿੰਡਾ ਤੋਂ ਰਾਜਪੁਰਾ ਤੱਕ ਦਾ ਰੇਲਵੇ ਟਰੈਕ ਡਬਲ ਹੋਣ ਦਾ ਕੰਮ ਮੁਕੰਮਲ ਹੋਣ ਦੇ ਨੇੜੇ 6 ਟਰੇਨਾਂ ਰੱਦ ਤੇ ਕਈਆਂ ਦੇ ਰੂਟ ਬਦਲੇ ਜਾਣਗੇ।
ਬਠਿੰਡਾ ਤੋਂ ਲੈ ਕੇ ਰਾਜਪੁਰਾ ਤੱਕ ਰੇਲਵੇ ਟਰੈਕ ਡਬਲ ਹੋਣ ਦਾ ਕੰਮ ਲਗਭਗ ਪੂਰਾ ਹੋਣ ਜਾ ਰਿਹਾ ਹੈ ।ਤੇ ਹੁਣ ਇਹ ਰੂਟ ਦੇ ਜਾਰੀ ਹੁਣ ਮਗਰੋਂ ਮਾਲਵਾ ਖਿੱਤੇ ਦੇ ਲੋਕਾਂ ਨੂੰ ਬਹੁਤ ਜਿਆਦਾ ਸੁੱਖ ਸੁਵਿਧਾ ਹੋ ਜਾਵੇਗੀ। ਦੱਸ ਦਈਏ ਕਿ ਇਸ ਰੇਲਵੇ ਟਰੈਕ ਦਾ ਕੰਮ ਜੰਗੀ ਪੱਧਰ ਤੇ ਚੱਲਣ ਕਰਕੇ ਕਈ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਅਤੇ 6 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਲਵੇ ਵੱਲੋ ਜਾਣਕਾਰੀ ਦਿੱਤੀ ਜਾਵੇਗੀ।