ਨਵਾਂਸ਼ਹਿਰ: ਰਾਹੋਂ: ਦਰਬਾਰ ਬਾਬਾ ਰਾਮ ਰਤਨ ਜੀ ਵਿਖੇ 15 ਤੋਂ 17 ਨਵੰਬਰ ਤੱਕ ਮਨਾਇਆ ਜਾਵੇਗਾ ਸਲਾਨਾ ਮੇਲਾ
ਰਾਹੋਂ ਦੇ ਨਵਾਂ ਸ਼ਹਿਰ ਰੋਡ ਸਥਿਤ ਦਰਬਾਰ ਬਾਬਾ ਰਾਮ ਰਤਨ ਜੀ ਵਿਖੇ 15, 16 ਅਤੇ 17 ਨਵੰਬਰ ਨੂੰ ਸਲਾਨਾ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗਾਇਕ ਆਸ਼ੂ ਦਿਗਵਾ ਅਤੇ ਬੰਟੀ ਸ਼ਾਰਧਾ ਬਾਬਾ ਜੀ ਦਾ ਗੁਣਗਾਨ ਕਰਨਗੇ। ਸ੍ਰੀ ਰਮਾਇਣ ਜੀ ਦੇ ਪਾਠ, ਹਵਨ, ਝੰਡਾ ਚੜ੍ਹਾਉਣ ਦੀ ਰਸਮ ਅਤੇ ਵਿਸ਼ਾਲ ਭੰਡਾਰਾ ਵੀ ਆਯੋਜਿਤ ਕੀਤਾ ਜਾਵੇਗਾ।