ਨੰਗਲ: ਨਗਰ ਕੌਂਸਲ ਦੇ ਕਾਮਿਆਂ ਨੂੰ ਮਿਲੇ ਨਿਯੁਕਤੀ ਪੱਤਰ, ਮੰਤਰੀ ਹਰਜੋਤ ਬੈਂਸ ਨੇ ਪੂਰਾ ਕੀਤਾ ਵਾਅਦਾ
ਨੰਗਲ ਨਗਰ ਕੌਂਸਲ ਦੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਕਾਮਿਆਂ ਨੂੰ ਅੱਜ ਪੱਕੇ ਹੋਣ ਦੇ ਨਿਯੁਕਤੀ ਪੱਤਰ ਮਿਲੇ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਮਿਆਂ ਨੂੰ ਪੱਤਰ ਸੌਂਪੇ। ਕਾਮਿਆਂ ਨੇ ਇਸ ਨੂੰ ਆਪਣੀ ਅਸਲ ਦਿਵਾਲੀ ਦੱਸਦਿਆਂ ਸਰਕਾਰ ਦਾ ਧੰਨਵਾਦ ਕੀਤਾ।