ਕਪੂਰਥਲਾ: ਨਵਾਂ ਪਿੰਡ ਭੱਠੇ 'ਚ ਨਾਬਾਲਗ ਤੋਂ ਕਰਵਾ ਰਹੇ ਸੀ ਨਸ਼ਾ ਤਸਕਰੀ, 3 ਵਿਰੁੱਧ ਕੇਸ ਦਰਜ
ਨਵਾਂ ਪਿੰਡ ਭੱਠੇ ਵਿਖੇ ਨਾਬਾਲਗ ਬੱਚੇ ਨੂੰ ਲਾਲਚ ਦੇ ਕੇ ਨਸ਼ਾ ਤਸਕਰੀ 'ਚ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ 8 ਗ੍ਰਾਮ ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਨਾਬਾਲਗ ਨੂੰ ਕਾਬੂ ਕੀਤਾ, ਜਦਕਿ 2 ਮੁਲਜ਼ਮ ਫਰਾਰ ਹਨ। ਥਾਣਾ ਕੋਤਵਾਲੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।