ਨੰਗਲ: BBMB ਕਲੋਨੀ 'ਚ ਚੋਰੀ ਕਰਦੇ 2 ਸ਼ੱਕੀ ਕਾਬੂ, ਲੋਕਾਂ ਨੇ ਰੰਗੇ ਹੱਥੀਂ ਫੜਿਆ
ਬੀਬੀਐਮਬੀ ਕਲੋਨੀ ਦੇ ਬਲਾਕ ਨੰਬਰ 2 ਵਿੱਚ ਖਾਲੀ ਮਕਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਸ਼ੱਕੀ ਵਿਅਕਤੀਆਂ ਨੂੰ ਲੋਕਾਂ ਨੇ ਲੋਹੇ ਦੀ ਟੈਂਕੀ ਚੋਰੀ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਸਥਾਨਕ ਲੋਕਾਂ ਨੇ ਚੋਰੀ ਦਾ ਸਾਮਾਨ ਖਰੀਦਣ ਵਾਲੇ ਕਬਾੜੀਆਂ 'ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ।