
ਸੈਂਟ ਸੋਲਜਰ ਮਾਡਰਨ ਸਕੂਲ ਬਟਾਲਾ ਚ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
ਬਟਾਲਾ 3 ਸਤੰਬਰ (ਨਰਿੰਦਰ ਕੌਰ ਪੁਰੇਵਾਲ, ਰਿੰਕੂ ਰਾਜਾ) ਸੈਂਟ ਸੋਲਜਰ ਮਾਡਰਨ ਸਕੂਲ ਕਾਹਨੂੰਵਾਨ ਰੋਡ ਬਟਾਲਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ।ਇਸ ਮੌਕੇ ਸਕੂਲ ਚ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਪ੍ਰਬੰਧਕ ਸ੍ਰ ਸਤਨਾਮ ਸਿੰਘ ਸਿੰਘ,ਪ੍ਰਿੰਸੀਪਲ ਮੀਨੂੰ ਸ਼ਰਮਾ ਸਮੁੱਚੇ ਅਧਿਆਪਕ,ਸਟਾਫ ਅਤੇ ਵਿਦਿਆਰਥੀ ਸ਼ਾਮਿਲ ਹੋਏ।ਇਸ ਮੌਕੇ ਸਕੂਲ ਦੇ ਬੱਚਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਕਾਲ ਅਤੇ ਖ਼ਾਸ ਕਰ ਜਨਮ ਨਾਲ ਸਬੰਧਤ ਭਜਨਾਂ ਨੂੰ ਪੇਸ਼ ਕੀਤਾ। ਪ੍ਰਬੰਧਕ ਸ੍ਰ ਸਤਨਾਮ ਸਿੰਘ ਤੇ ਪ੍ਰਿੰਸੀਪਲ ਮੀਨੂੰ ਸ਼ਰਮਾ ਨੇ ਸਾਂਝੇ ਤੌਰ ਤੇ ਗੱਲਬਾਤ ਦੌਰਾਨ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਵਾਪਰ ਯੁੱਗ ਦੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਪੂਰੀ ਮਾਨਵਤਾ ਨੂੰ ਬਹੁਤ ਵੱਡਾ ਗਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕਈ ਅਦਭੁੱਤ ਲੀਲਾਵਾਂ ਕੀਤੀਆਂ,ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਸਕੂਲ ਚ ਵੀ ਹਰ ਸਾਲ ਦੀ ਤਰ੍ਹਾਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ ਹੈ ਅਤੇ ਸਮੁੱਚੇ ਸਕੂਲ ਵੱਲੋਂ ਇਸ ਵਿਚ ਹਿੱਸਾ ਲਿਆ ਗਿਆ ਹੈ। ਉਨ੍ਹਾਂ ਇਸ ਮੌਕੇ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸ੍ਰੀ ਕ੍ਰਿਸ਼ਨ ਜੀ ਦੇ ਦਿੱਤੇ ਗਿਆਨ, ਸਿੱਖਿਆ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਵਿੱਚ ਸਭ ਤੋਂ ਵੱਡੀ ਜ਼ਰੂਰਤ ਗਿਆਨਵਾਨ ਹੋਣਾ ਹੈ ਸਿੱਖਿਆ ਹਾਸਲ ਕਰਨਾ ਹੈ ਕਿਉਂਕਿ ਸਿੱਖਿਆ ਹੀ ਇਨਸਾਨ ਦਾ ਤੀਸਰਾ ਨੇਤਰ ਹੈ। ਉਨ੍ਹਾਂ ਕਿਹਾ ਕਿ ਕੁਲ ਦੁਨੀਆਂ ਨੂੰ ਪਿਆਰ ਸਤਿਕਾਰ ਤੇ ਮਿਲਕੇ ਰਹਿਣਾ ਚਾਹੀਦਾ ਹੈ।