ਨਵਾਂਸ਼ਹਿਰ: ਰੌਸੇਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਬਰਸੀ 'ਤੇ 1 ਦਿਨ ਦੀ ਛੁੱਟੀ ਦੀ ਮੰਗ
ਨਵਾਂਸ਼ਹਿਰ ਵਿੱਚ 9, 10 ਅਤੇ 11 ਸਤੰਬਰ 2026 ਨੂੰ ਮਨਾਈ ਜਾ ਰਹੀ ਰੌਸੇਖਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਸਲਾਨਾ ਬਰਸੀ ਲਈ ਕਿਸੇ ਇੱਕ ਦਿਨ ਦੀ ਸਰਕਾਰੀ ਛੁੱਟੀ ਦੀ ਮੰਗ ਕੀਤੀ ਗਈ ਹੈ। ਵਿਧਾਇਕ ਡਾ. ਨਛੱਤਰ ਪਾਲ ਵੱਲੋਂ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ।