ਮਲੋਟ: ਮਲੋਟ ਦੇ ਪਿੰਡ ਔਲਖ 'ਚ ਸਬਜ਼ੀ-ਫਲ ਦੀ ਦੁਕਾਨ ਨੂੰ ਲੱਗੀ ਅੱਗ, 3 ਲੱਖ ਦਾ ਸਮਾਨ ਸੜ ਕੇ ਸੁਆਹ
Malout, Muktsar | Oct 22, 2026 ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ਉੱਤੇ ਪਿੰਡ ਔਲਖ ਵਿਖੇ ਸਥਿਤ ਚਾਨਣਾ ਫਰੂਟ ਕੰਪਨੀ ਵਿੱਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ। ਬਿਜਲੀ ਦੀ ਸਪਾਰਕਿੰਗ ਕਾਰਨ ਲੱਗੀ ਇਸ ਅੱਗ ਵਿੱਚ ਦੁਕਾਨਦਾਰ ਜਸਵਿੰਦਰ ਕੁਮਾਰ ਦਾ 3 ਲੱਖ ਰੁਪਏ ਤੋਂ ਵੱਧ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।