ਪਟਿਆਲਾ: 24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਣ ਤੇ ਥਾਣਾ ਅਨਾਜ ਮੰਡੀ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਕੀਤਾ ਦਰਜ।
ਸਹਾਇਕ ਥਾਣੇਦਾਰ ਰਾਜ ਸਿੰਘ ਸਮੇਤ ਪੁਲਿਸ ਪਾਰਟੀ ਸਰਹੰਦ ਬਾਈਪਾਸ ਪਟਿਆਲਾ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਦੋਸ਼ੀ ਖਾਲਸਾ ਨਗਰ ਵਿੱਚ ਖਾਲੀ ਪਲਾਟਾ ਵਿੱਚ ਸ਼ਰਾਬ ਵੇਚ ਰਿਹਾ ਹੈ ਅਤੇ ਮੌਕੇ ਤੇ ਰੇਡ ਕਰਕੇ 24 ਬੋਤਲਾ ਸ਼ਰਾਬ ਠੇਕਾ ਦੇਸੀ ਅਸਲੀ ਸੰਤਰਾ ਪੰਜਾਬ ਦੀਆ ਬ੍ਰਾਮਦ ਹੋਈਆ। ਜਿਸ ਤੋਂ ਬਾਅਦ ਥਾਣਾ ਅਨਾਜ ਮੰਡੀ ਪੁਲਿਸ ਵੱਲੋਂ ਥਾਣਾ ਅਨਾਜ ਮੰਡੀ ਪੁਲਿਸ ਵੱਲੋਂ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।