ਸੁਲਤਾਨਪੁਰ ਲੋਧੀ ਦੇ ਸਿਵਿਲ ਹਸਪਤਾਲ ਸਾਹਮਣੇ ਗੁਰੂਦਵਾਰਾ ਬੇਰ ਸਾਹਿਬ ਰੋਡ ਤੇ ਅੱਜ ਇਕ ਭਿਆਨਕ ਹਾਦਸਾ ਵਾਪਰਿਆ। ਜਿੱਥੇ ਕਿ ਕੁਝ ਸਮਾਂ ਪਹਿਲਾਂ ਖੁੱਲ੍ਹੇ ਫਨ ਬਾਇਟ ਨਾਮ ਦੇ ਰੈਸਟੋਰੈਂਟ ਨੂੰ ਬਿਜਲੀ ਦਾ ਸ਼ੋਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਸਾਰਾ ਹੀ ਰੈਸਟੋਰੈਂਟ ਸੜ ਕੇ ਸਵਾਹ ਹੋ ਗਿਆ। ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਭਖਦੀ ਅੱਗ ਤੇ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ। ਦਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੇ ਅੰਦਰ ਇੱਕ ਵੀ ਚੀਜ਼ ਨਹੀਂ ਬਚੀ ਜਿਹੜੀ ਕਿ ਅੱਗ ਦੀ ਲਪੇਟ ਵਿੱਚ ਨਾ ਆਈ ਹੋਵੇ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਬਾਵਾ ਦੀ ਖਾਸ ਰਿਪੋਰਟ...#RS1news_TV #SultanpurLodhi #BreakingNews #punjab #NewsUpdate #PunjabGovernment #foryou #explore #sultanpurlodhinews #viralnews2026 #viralvideochallenge
Sultanpur Lodhi, Kapurthala | Sep 16, 2026