ਅੰਮ੍ਰਿਤਸਰ 2: ਦਰਬਾਰ ਸਾਹਿਬ ਨਗਰ ਕੀਰਤਨ ਦੌਰਾਨ ਕਲਰ ਸ਼ੋਟ ਪਟਾਕਿਆਂ ਨਾਲ ਹੜਕਮ, ਸੰਗਤਾਂ ਦੇ ਕੱਪੜੇ ਸੜੇ
ਸ੍ਰੀ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਕੁਝ ਸੰਗਤਾਂ ਵੱਲੋਂ ਚਲਾਏ ਗਏ ਕਲਰ ਸ਼ੋਟ ਪਟਾਕਿਆਂ ਕਾਰਨ ਮੌਕੇ ’ਤੇ ਹੜਕਮ ਮਚ ਗਿਆ। ਪਟਾਕਿਆਂ ਦਾ ਬਰੂਦ ਸੰਗਤਾਂ ਉੱਤੇ ਵੱਜਣ ਨਾਲ ਕਈਆਂ ਦੇ ਕੱਪੜੇ ਸੜ ਗਏ ਤੇ ਲੋਕਾਂ ਵਿੱਚ ਭਗਦੜ ਵਰਗੀ ਸਥਿਤੀ ਬਣ ਗਈ। ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਪ੍ਰਬੰਧਕਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਕਾਬੂ ਕੀਤੀ।