ਪਟਿਆਲਾ: ਪਿੰਡ ਰਾਜਗੜ੍ਹ ਨੇੜੇਪੁਲਿਸ ਵੱਲੋਂ 148 ਗ੍ਰਾਮ ਸੁਲਫੇ ਸਮੇਤ ਇੱਕ ਔਰਤ ਗ੍ਰਿਫਤਾਰ।
ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਰਾਜਗੜ੍ਹ ਦੀ ਫਿਰਨੀ ਦੇ ਨੇੜੇ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਅਗਵਾਈ ਦੇ ਵਿੱਚ ਇੱਕ ਔਰਤ ਨੂੰ ਸ਼ੱਕ ਦੇ ਆਧਾਰ ਦੇ ਉੱਪਰ ਰੋਕਿਆ, ਤੇ ਮਹਿਲਾ ਪੁਲਿਸ ਕਰਮਚਾਰੀਆਂ ਨੇ ਤਲਾਸ਼ੀ ਦੌਰਾਨ ਉਸ ਦੇ ਕੋਲੋਂ 148 ਗ੍ਰਾਮ ਸੁਲਫਾ ਬਰਾਮਦ ਕੀਤਾ। ਇਸ ਉਪਰੰਤ ਉਕਤ ਮਹਿਲਾ ਮਨਜੀਤ ਕੌਰ ਵਾਸੀ ਰਾਜਗੜ੍ਹ ਦੇ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।